ਭਾਜਪਾ ਵਿਧਾਇਕ ’ਤੇ ਹਮਲਾ ਤੋਂ ਨਾਰਾਜ਼ ਰਾਜਪਾਲ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ


ਚੰਡੀਗੜ੍ਹ, 28 ਮਾਰਚ

ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਮਲੋਟ ਵਿਚ ਭਾਜਪਾ ਵਿਧਾਇਕ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਇਸ ਸਬੰਧੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨਾਲ ਰਾਜਪਾਲ ਨੇ ਗੱਲ ਕਰਕੇ ਘਟਨਾ ‘ਤੇ ਨਾਖ਼ਸ਼ੀ ਪ੍ਰਗਟਾਈ ਹੈ।Source link