ਅਮਰੀਕਾ ਦੇ ਬੀਚ ’ਤੇ ਗੋਲੀਬਾਰੀ, 2 ਮੌਤਾਂ


ਵਰਜੀਨੀਆ ਬੀਚ: ਅਟਲਾਂਟਿਕ ਮਹਾਸਾਗਰ ਦੇ ਵਰਜੀਨੀਆ ਬੀਚ ‘ਤੇ ਸ਼ੁੱਕਰਵਾਰ ਰਾਤ ਹੋਈ ਗੋਲੀਬਾਰੀ ‘ਚ ਦੋ ਜਣੇ ਮਾਰੇ ਗਏ ਹਨ। ਅੱਠ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਨੇ 18-22 ਸਾਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਤ ਕਰੀਬ 11 ਵਜੇ ਬੰਦੂਕਧਾਰੀਆਂ ਨੇ ਹੋਟਲਾਂ, ਕਲੱਬਾਂ ਤੇ ਰੈਸਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਪੂਰੇ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਗੋਲੀਬਾਰੀ ਦੋ ਧੜਿਆਂ ਵਿਚਾਲੇ ਝਗੜੇ ਤੋਂ ਬਾਅਦ ਹੋਈ। ਕਈ ਜਣਿਆਂ ਨੇ ਹਥਿਆਰ ਕੱਢ ਲਏ ਅਤੇ ਇਕ-ਦੂਜੇ ਉਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਪਰ ਇਸ ਦੇ ਬਾਵਜੂਦ ਗੋਲੀਬਾਰੀ ਜਾਰੀ ਰਹੀ। -ਏਪੀSource link