ਆਪਸੀ ਖਹਿਬਾਜ਼ੀ ’ਚ 14 ਸਾਲ ਦੇ ਲੜਕੇ ਨੇ ਜਮਾਤੀ ਨੂੰ ਗੋਲੀ ਮਾਰ ਕੇ ਮਾਰਿਆ


ਮੇਰਠ (ਉੱਤਰ ਪ੍ਰਦੇਸ਼), 1 ਅਪਰੈਲ

ਨੌਂਵੀ ਵਿੱਚ ਪੜ੍ਹਦੇ 14 ਸਾਲਾ ਲੜਕੇ ਨੇ ਮੇਰਠ ਸ਼ਹਿਰ ਵਿੱਚ ਸਕੂਲ ਦੇ ਬਾਹਰ ਪਿਸਤੌਲ ਨਾਲ ਜਮਾਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੋਵਾਂ ਵਿਚਾਲੇ ਤਿੰਨ ਮਹੀਨੇ ਪਹਿਲਾਂ ਇਕ ਦੂਜੇ ਨਾਲ ਝਗੜਾ ਕੀਤਾ ਸੀ। ਖਬਰਾਂ ਅਨੁਸਾਰ ਪੀੜਤ ਨਿਤਿਨ ਸਕੂਲ ਤੋਂ ਆਪਣੀ ਮਾਰਕਸ਼ੀਟ ਲੈਣ ਆਇਆ ਸੀ ਤਾਂ ਮੁਲਜ਼ਮ, ਉਸ ਦੇ ਵੱਡੇ ਭਰਾ ਅਤੇ ਉਸ ਦੇ ਚਾਰ ਦੋਸਤਾਂ ਨੇ ਉਸ ਨੂੰ ਘੇਰ ਲਿਆ। ਬਹਿਸ ਤੋਂ ਬਾਅਦ ਮੁਲਜ਼ਮ ਨੇ ਨਿਤਿਨ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਬਾਸੁਮਾ ਥਾਣੇ ਦੇ ਐੱਸਐੱਚਓ ਮੁਕੇਸ਼ ਕੁਮਾਰ ਨੇ ਕਿਹਾ: “ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹਨ ਤੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।



Source link