ਆਕਸੀਜਨ ਦੀ ਸਪਲਾਈ ਰੋਕਣ ਵਾਲੇ ਨੂੰ ਫਾਹੇ ਲਾ ਦਿਆਂਗੇ, ਉਹ ਚਾਹੇ ਕੋਈ ਵੀ ਹੋਵੇ: ਦਿੱਲੀ ਹਾਈ ਕੋਰਟ

ਆਕਸੀਜਨ ਦੀ ਸਪਲਾਈ ਰੋਕਣ ਵਾਲੇ ਨੂੰ ਫਾਹੇ ਲਾ ਦਿਆਂਗੇ, ਉਹ ਚਾਹੇ ਕੋਈ ਵੀ ਹੋਵੇ: ਦਿੱਲੀ ਹਾਈ ਕੋਰਟ


ਨਵੀਂ ਦਿੱਲੀ, 24 ਅਪਰੈਲਦਿੱਲੀ ਹਾਈ ਕੋਰਟ ਨੇ ਅੱਜ ਬੜੀ ਸਖ਼ਤੀ ਨਾਲ ਕਿਹਾ ਕਿ “ਜੇ ਕੇਂਦਰ, ਰਾਜ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਕਸੀਜਨ ਦੀ ਸਪਲਾਈ ਵਿਚ ਰੁਕਾਵਟਾਂ ਪੈਦਾ ਕਰ ਰਿਹਾ ਹੈ ਤਾਂ ਅਸੀਂ ਉਸ ਨੂੰ ਫਾਂਸੀ ਦੇਵਾਂਗੇ।” ਇਹ ਟਿੱਪਣੀ ਮਹਾਰਾਜਾ ਅਗਰਸੇਨ ਹਸਪਤਾਲ ਵੱਲੋਂ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਵਿਪਨ ਸੰਘੀ ਅਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਕੀਤੀ। ਕੋਵਿਡ ਦੇ ਗੰਭੀਰ ਬਿਮਾਰ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਦੇ ਬਾਰੇ ਵਿੱਚ ਹਸਪਤਾਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਦੱਸੇ ਕਿ ਆਕਸੀਜਨ ਦੀ ਸਪਲਾਈ ਨੂੰ ਕੌਣ ਰੋਕ ਰਿਹਾ ਹੈ ਤੇ ਕਿਹ,’ ਅਸੀ ਉਸ ਬੰਦੇ ੂ ਫਾਹੇ ਲਾ ਦਿਆਂਗੇ। ਅਸੀਂ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗੇ।’



Source link