ਟਰੰਪ ਨੇ ਅਫ਼ਗਾਨ ਨੀਤੀ ਸਬੰਧੀ ਬਾਇਡਨ ’ਤੇ ਸੇਧਿਆ ਨਿਸ਼ਾਨ


ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫ਼ਗਾਨ ਨੀਤੀ ਬਾਰੇ ਆਪਣੇ ਉੱਤਰਾਧਿਕਾਰੀ ਜੋਅ ਬਾਇਡਨ ‘ਤੇ ਨਿਸ਼ਾਨਾ ਸੇਧਿਆ ਅਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਨਿਕਾਸੀ ਮੁਹਿੰਮ ਦੌਰਾਨ ਵੱਡੀ ਗਿਣਤੀ ਅਤਿਵਾਦੀ ਅਫ਼ਗਾਨਿਸਤਾਨ ਵਿੱਚੋਂ ਬਾਹਰ ਆ ਗਏ ਹੋਣਗੇ। ਟਰੰਪ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਬਾਇਡਨ ਨੇ ਅਫ਼ਗਾਨਿਸਤਾਨ ਦੇ ਅਤਿਵਾਦੀਆਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ ਤੇ ਸੈਨਾ ਨੂੰ ਵਾਪਸ ਬੁਲਾ ਕੇ ਹਜ਼ਾਰਾਂ ਅਮਰੀਕੀਆਂ ਨੂੰ ਮਰਨ ਲਈ ਛੱਡ ਦਿੱਤਾ ਹੈ। -ਪੀਟੀਆਈ



Source link