ਮਾਨਸਾ: ਸਿਪਾਹੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ


ਜੋਗਿੰਦਰ ਸਿੰਘ ਮਾਨ

ਮਾਨਸਾ, 16 ਅਕਤੂਬਰ

ਇਥੇ ਪੁਲੀਸ ਲਾਈਨ ਵਿੱਚ ਤਾਇਨਾਤ ਸਿਪਾਹੀ ਅਰਸ਼ਦੀਪ ਸਿੰਘ ਨੇ ਡਿਊਟੀ ਸਮੇਂ ਆਪਣੇ-ਆਪ ਨੂੰ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਨਸਾ ਦੇ ਡੀਐੱਸਪੀ (ਐੱਚ) ਸੰਜੀਵ ਗੋਇਲ ਨੇ ਦੱਸਿਆ ਕਿ ਉਹ ਮਾਨਸਾ ਨੇੜਲੇ ਪਿੰਡ ਖਾਰਾ ਦਾ ਰਹਿਣ ਵਾਲਾ ਸੀ। ਉਸ ਨੂੰ ਆਪਣੇ ਪਿਤਾ ਦੀ ਥਾਂ ਹੀ ਪੁਲੀਸ ਦੀ ਨੌਕਰੀ ਮਿਲੀ ਸੀ। ਪਰਿਵਾਰ ਵਿੱਚ ਉਹ ਆਪਣੀ ਮਾਤਾ ਨਾਲ ਰਹਿ ਰਿਹਾ ਦੱਸਿਆ ਗਿਆ ਹੈ।Source link