ਅੰਮ੍ਰਿਤਸਰ: ਪਤਨੀ ਨੇ ਖੁ਼ਦਕੁਸ਼ੀ ਕੀਤੀ ਤੇ ਪੁਲੀਸ ਵੱਲੋਂ ਗ੍ਰਿਫ਼ਤਾਰ ਪਤੀ ਨੇ ਥਾਣੇ ’ਚ ਫਾਹਾ ਲੈ ਲਿਆ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 19 ਅਕਤੂਬਰ

ਅੰਮ੍ਰਿਤਸਰ ਦੇ ਥਾਣਾ ਡੀ. ਡਵੀਜ਼ਨ ਵਿੱਚ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਨੌਜਵਾਨ ਦੀ ਪਤਨੀ ਪਰਮਜੀਤ ਕੌਰ ਨੇ ਬੀਤੇ ਦਿਨ ਖ਼ੁਦਕੁਸ਼ੀ ਕਰ ਲਈ ਸੀ, ਜਿਸ ਕਾਰਨ ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।



Source link