ਆਰੀਅਨ ਦੀ ਰਿਹਾਈ ਲਈ ਐੱਨਸੀਬੀ ’ਤੇ 25 ਕਰੋੜ ਰਿਸ਼ਵਤ ਮੰਗਣ ਦਾ ਦੋਸ਼; ਏਜੰਸੀ ਨੇ ਦੋਸ਼ ਨਕਾਰੇ


ਮੁੰਬਈ, 24 ਅਕਤੂਬਰ

ਕਰੂਜ਼ ਡਰੱਗਜ਼ ਮਾਮਲੇ ਦੇ ਇਕ ਚਸ਼ਮਦੀਦ ਗਵਾਹ ਨੇ ਅੱਜ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਆਰੀਅਨ ਖ਼ਾਨ ਦੀ ਰਿਹਾਈ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਇਕ ਅਧਿਕਾਰੀ ਤੇ ਹੋਰਨਾਂ ਵਿਅਕਤੀ ਨੂੰ ਆਰੀਅਨ ਦੀ ਰਿਹਾਈ ਲਈ ਉਸ ਦੇ ਪਿਤਾ ਸ਼ਾਹਰੁਖ਼ ਖ਼ਾਨ ਤੋਂ ਕਥਿਤ ਤੌਰ ‘ਤੇ 25 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਚਸ਼ਮਦੀਦ ਗਵਾਹ ਪ੍ਰਭਾਕਰ ਸੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਪਰੋਕਤ ਖੁਲਾਸਾ ਕਰਦਿਆਂ ਕਿਹਾ ਕਿ ਐੱਨਸੀਬੀ ਦੇ ਅਧਿਕਾਰੀਆਂ ਨੇ ਉਸ ਨੂੰ ਵੀ 9-10 ਖਾਲੀ ਪੰਨਿਆਂ ‘ਤੇ ਹਸਤਾਖਰ ਕਰਨ ਲਈ ਕਿਹਾ ਸੀ। ਇਸੇ ਦੌਰਾਨ ਮੁੰਬਈ ਐੱਨਸੀਬੀ ਦੇ ਡਿਪਟੀ ਡਾਇਰੈਕਟਰ ਅਸ਼ੋਕ ਜੈਨ ਨੇ ਪ੍ਰਭਾਕਰ ਸੇਲ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਲੱਗਾ ਹੈ ਕਿ ਕਰੂਜ਼ ਡਰੱਗਜ਼ ਮਾਮਲੇ ਵਿੱਚ ਪ੍ਰਭਾਕਰ ਗਵਾਹ ਸੀ। ਉਨ੍ਹਾਂ ਕਿਹਾ ਕਿ ਪ੍ਰਭਾਕਰ ਨੂੰ ਮੀਡੀਆ ਕੋਲ ਬਿਆਨ ਦੇਣ ਦੀ ਥਾਂ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ। ਇਸੇ ਦੌਰਾਨ ਮੁੰਬਈ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਵੀ ਪ੍ਰਭਾਕਰ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। -ਪੀਟੀਆਈSource link