ਤਿੰਨ ਮਹੀਨੇ ਤੱਕ ਸ਼ਿਕਾਗੋ ਹਵਾਈ ਅੱਡੇ ’ਤੇ ਰਹਿਣ ਵਾਲਾ ਭਾਰਤੀ ਬਰੀ


ਸ਼ਿਕਾਗੋ: ਕੋਵਿਡ-19 ਦੇ ਡਰ ਕਾਰਨ ਭਾਰਤ ਜਾਣ ਦੀ ਬਜਾਏ ਸ਼ਿਕਾਗੋ ਹਵਾਈ ਅੱਡੇ ਦੇ ਇਕ ਟਰਮੀਨਲ ‘ਤੇ ਤਿੰਨ ਮਹੀਨੇ ਤੱਕ ਰਹਿਣ ਵਾਲੇ ਭਾਰਤੀ ਵਿਅਕਤੀ ਨੂੰ ਇੱਥੋਂ ਦੀ ਇਕ ਅਦਾਲਤ ਨੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ‘ਸ਼ਿਕਾਗੋ ਟ੍ਰਿਬਿਊਨ’ ਦੀ ਖ਼ਬਰ ਮੁਤਾਬਿਕ ਕੁਕ ਕਾਊਂਟੀ ਦੇ ਜੱਜ ਏਡਰਿਨ ਡੇਵਿਸ ਨੇ ਆਦਿੱਤਿਆ ਸਿੰਘ (37) ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ। ਹਾਲਾਂਕਿ ਉਸ ਨੂੰ ਸ਼ੁਕਰਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਕਿਉਂਕਿ ਉਸ ਉਪਰ ਇਲੈਕਟ੍ਰਾਨਿਕ ਢੰਗ ਨਾਲ ਨਿਗਰਾਨੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਆਦਿੱਤਿਆ ਨੂੰ 16 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। -ਏਪੀSource link