ਇਟਲੀ ’ਚ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਸ਼ਾਨਦਾਰ ਰਹੀ: ਮੋਦੀ


ਰੋਮ, 30 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਟਲੀ ਵਿਚ ਪਰਵਾਸੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਨਾਲ ‘ਸ਼ਾਨਦਾਰ ਗੱਲਬਾਤ’ ਕੀਤੀ ਹੈ। ਇਨ੍ਹਾਂ ਵਿੱਚ ਭਾਰਤ ਬਾਰੇ ਅਧਿਐਨ ਕਰਨ ਵਾਲੇ ਲੋਕਾਂ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਮੋਦੀ, ਜੋ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇਟਲੀ ਵਿੱਚ ਹਨ, ਨੇ ਰੋਮ ਵਿੱਚ ਭਾਈਚਾਰੇ ਨਾਲ ਆਪਣੀ ਗੱਲਬਾਤ ਦੀਆਂ ਝਲਕੀਆਂ ਟਵੀਟਰ ‘ਤੇ ਸਾਂਝੀਆਂ ਕੀਤੀਆਂ।Source link