ਕੇਰਲ ਤੇ ਬੰਗਾਲ ਤੋਂ ਰਾਜ ਸਭਾ ਦੀ ਇੱਕ-ਇੱਕ ਸੀਟ ਲਈ ਚੋਣ 29 ਨਵੰਬਰ ਨੂੰ


ਨਵੀਂ ਦਿੱਲੀ, 31 ਅਕਤੂਬਰ

ਭਾਰਤੀ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਕੇਰਲ ਤੇ ਬੰਗਾਲ ਤੋਂ ਰਾਜ ਸਭਾ ਦੀ ਇੱਕ-ਇੱਕ ਸੀਟ ਲਈ ਉਪ ਚੋਣ 29 ਨਵੰਬਰ ਨੂੰ ਕਰਵਾਈ ਜਾਵੇਗੀ। ਕੇਰਲ ਕਾਂਗਰਸ ਐਮ ਦੇ ਆਗੂ ਜੋਸ ਕੇ ਮਣੀ ਤੇ ਤ੍ਰਿਣਮੂਲ ਕਾਂਗਰਸ ਦੀ ਅਰਪਿਤਾ ਘੋਸ਼ ਵਲੋਂ ਅਸਤੀਫਾ ਦੇਣ ਕਾਰਨ ਸੀਟਾਂ ਖਾਲੀ ਹੋ ਗਈਆਂ ਸਨ। ਚੋਣ ਕਮਿਸ਼ਨ ਨੇ ਦੱਸਿਆ ਕਿ ਚੋਣ ਕਰਵਾਉਣ ਲਈ ਨੌਂ ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਤੇ 29 ਨਵੰਬਰ ਨੂੰ ਵੋਟਾਂ ਪੈਣਗੀਆਂ। ਸ਼ਾਮ ਦੇ ਚਾਰ ਵਜੇ ਤਕ ਵੋਟਾਂ ਪੈਣ ਤੋਂ ਇਕ ਘੰਟੇ ਬਾਅਦ ਵੋਟਾਂ ਦੀ ਗਿਣਤੀ ਕਰ ਕੇ ਨਤੀਜਾ ਐਲਾਨਿਆ ਜਾਵੇਗਾ।Source link