ਸਕੂਲ ਵਿੱਚ ਸੂਰਜੀ ਊਰਜਾ ਪਲਾਂਟ ਲਗਾਇਆ


ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਨੂੰ ਇਲਾਕੇ ਵਿੱਚ ਸੂਰਜੀ ਊਰਜਾ ਪਲਾਂਟ ਲਗਾਉਣ ਵਾਲੇ ਸਕੂਲ ਦਾ ਮਾਣ ਪ੍ਰਾਪਤ ਹੋਇਆ। ਸਕੂਲ ਦੀ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੇ ਦੱਸਿਆ ਕਿ ਕਰੋਨਾ ਦੌਰਾਨ ਸਕੂਲ ਬੰਦ ਹੋਣ ਕਾਰਨ ਬਿਜਲੀ ਦੇ ਬਿੱਲ ਆਉਂਦੇ ਰਹੇ। ਹੁਣ ਉਨ੍ਹਾਂ ਰਚਨ ਐਜੁਕੇਸ਼ਨਲ ਸੁਸਾਇਟੀ ਦੇ 15 ਕਿਲੋਵਾਟ ਦੇ ਸੋਲਰ ਸਿਸਟਮ ਵਿੱਚ ਪ੍ਰਵੇਸ਼ ਕੀਤਾ ਹੈ। ਅਗਲੇ 25 ਸਾਲਾਂ ਵਿੱਚ ਸਕੂਲ ਦੇ ਪੈਸੇ ਦੀ ਬੱਚਤ ਹੋਵੇਗੀ। ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਨੇ ਕਿਹਾ ਕਿ ਸੋਲਰ ਨਾ ਸਿਰਫ਼ ਵਾਤਾਵਰਣ ਅਨੁਕੂਲ ਅਤੇ ਲਾਗਤ ਪ੍ਰਭਾਵੀ ਵਿਕਲਪ ਵੀ ਹੈ। -ਨਿੱਜੀ ਪੱਤਰ ਪ੍ਰੇਰਕSource link