ਅਖਿਲੇਸ਼ ਯਾਦਵ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ‘ਬੰਦਾ’: ਉੱਤਰ ਪ੍ਰਦੇਸ਼ ਮੰਤਰੀ


ਬਲੀਆ (ਉੱਤਰ ਪ੍ਰਦੇਸ਼), 3 ਨਵੰਬਰ

ਆਪਣੇ ਵਿਵਾਦਿਤ ਬਿਆਨਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਹੁਣ ਦਾਅਵਾ ਕੀਤਾ ਹੈ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨਾਲ ਸਬੰਧ ਹਨ। ਬੀਤੀ ਰਾਤ ਆਪਣੇ ਨਿਵਾਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਸ਼ੁਕਲਾ ਨੇ ਅਖਿਲੇਸ਼ ਵਲੋਂ ਬੀਤੇ ਦਿਨੀਂ ਮੁਹੰਮਦ ਅਲੀ ਜਿਨਾਹ ਬਾਰੇ ਦਿੱਤੇ ਗਏ ਕਥਿਤ ਬਿਆਨ ਦੇ ਸਬੰਧ ‘ਚ ਪੁੱਛੇ ਗਏ ਸਵਾਲ ‘ਤੇ ਕਿਹਾ,’ ਅਖਿਲੇਸ਼ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ ਤੇ ਉਸ ਦੀਆਂ ਸਲਾਹਾਂ ‘ਤੇ ਚੱਲ ਰਿਹਾ ਹੈ। ਹੋ ਸਕਦਾ ਹੈ ਕਿ ਅਖਿਲੇਸ਼ ਨੂੰ ਆਈਐੱਸਆਈ ਤੋਂ ਆਰਥਿਕ ਮਦਦ ਵੀ ਮਿਲ ਰਹੀ ਹੋਵੇ।’Source link