ਅਮਰੀਕਾ ’ਚ ਦੀਵਾਲੀ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਲਈ ਪ੍ਰਤੀਨਿਧੀ ਸਭਾ ’ਚ ਮਤਾ ਪੇਸ਼


ਵਾਸ਼ਿੰਗਟਨ, 3 ਨਵੰਬਰ

ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦੇਣ ਵਾਲੇ ਮਤੇ ਅਮਰੀਕੀ ਕਾਂਗਰਸ ਵਿੱਚ ਕੀਤਾ ਹੈ। ਪ੍ਰਤੀਨਿਧ ਸਦਨ ਵਿੱਚ ਮਤਾ ਪੇਸ਼ ਕਰਨ ਤੋਂ ਬਾਅਦ ਕ੍ਰਿਸ਼ਨਾਮੂਰਤੀ ਨੇ ਕਿਹਾ,’ਅਮਰੀਕਾ ਅਤੇ ਦੁਨੀਆ ਭਰ ਵਿੱਚ ਵਸੇ ਸਿੱਖਾਂ, ਜੈਨੀਆਂ ਅਤੇ ਹਿੰਦੂਆਂ ਲਈ ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ।’Source link