ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਦੀਵਾਲੀ ਦੀਆਂ ਵਧਾਈਆਂ


ਵਾਸ਼ਿੰਗਟਨ, 5 ਨਵੰਬਰ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੀਵਾਲੀ ਮਨਾਉਣ ਵਾਲੇ ਦੁਨੀਆ ਭਰ ਦੇ ਲੋਕਾਂ ਤੇ ਅਮਰੀਕਾ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਟਵੀਟ ‘ਤੇ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਵ੍ਹਾਈਟ ਹਾਊਸ ਵਿੱਚ ਆਪਣੀ ਪਤਨੀ ਨਾਲ ਦੀਵੇ ਜਲਾ ਰਹੇ ਹਨ।Source link