ਜੇ ਮੇਰੀ ਨਹੀਂ ਤਾਂ ਕਿਸੇ ਦੀ ਨਹੀਂ: ਕਿਸੇ ਹੋਰ ਨਾਲ ਮੰਗਣੀ ਕਰਨ ’ਤੇ ਪ੍ਰੇਮਿਕਾ ਉਪਰ ਚਾਕੂ ਨਾਲ ਕੀਤੇ 18 ਵਾਰ


ਹੈਦਰਾਬਾਦ, 11 ਨਵੰਬਰ

ਹੈਦਰਾਬਾਦ ਦੇ ਬਾਹਰਵਾਰ ਐਲਬੀ ਨਗਰ ਇਲਾਕੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਕਿਸੇ ਹੋਰ ਵਿਅਕਤੀ ਨਾਲ ਮੰਗਣੀ ਕਰਨ ਤੋਂ ਬਾਅਦ 20 ਸਾਲਾ ਮੁਟਿਆਰ ਨੂੰ ਉਸ ਦੇ ਪ੍ਰੇਮੀ ਨੇ 18 ਵਾਰ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀੜਤਾ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਹੈ। ਪੁਲੀਸ ਮੁਤਾਬਕ 23 ਸਾਲਾ ਬਸਵਾ ਰਾਜ ਦੇ ਪੀੜਤਾ ਨਾਲ ਸਬੰਧ ਸਨ ਪਰ ਲੜਕੀ ਦੀ ਕਿਸੇ ਹੋਰ ਨਾਲ ਮੰਗਣੀ ਹੋਣ ਤੋਂ ਬਾਅਦ ਪ੍ਰੇਮੀ ਨਾਰਾਜ਼ ਸੀ। ਬੁੱਧਵਾਰ ਨੂੰ ਬਸਵਾ ਰਾਜ ਨੇ ਆਖਰੀ ਵਾਰ ਹਸਤੀਨਾਪੁਰਮ ‘ਚ ਪੀੜਤਾ ਨੂੰ ਮਿਲਣ ਲਈ ਲੜਕੀ ਦੇ ਚਾਚੇ ਦੇ ਘਰ ਗਿਆ ਸੀ।Source link