ਬੀਏਪੀਐੱਸ ਖ਼ਿਲਾਫ਼ ਅਮਰੀਕਾ ਦੇ ਕਈ ਮੰਦਰਾਂ ’ਚ ਜਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼


ਨਿਊਯਾਰਕ, 11 ਨਵੰਬਰ

ਅਮਰੀਕਾ ਵਿੱਚ ਪ੍ਰਮੁੱਖ ਹਿੰਦੂ ਸੰਗਠਨ ਖ਼ਿਲਾਫ਼ ਚੱਲ ਰਹੇ ਮੁਕੱਦਮੇ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉਸ ‘ਤੇ ਮਜ਼ਦੂਰਾਂ ਦਾ ਸ਼ੋੋਸ਼ਣ ਕਾਰਨ ਦੇ ਦੋਸ਼ ਲੱਗੇ। ਤਾਜ਼ਾ ਦੋਸ਼ਾਂ ਮੁਤਾਬਕ ਸੰਗਠਨ ਨੇ ਭਾਰਤ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਾਲਚ ਦਿੱਤਾ ਤੇ ਦੇਸ਼ ਭਰ ਵਿੱਚ ਸੈਂਕੜੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੰਦਰਾਂ ਵਿੱਚ ਘੱਟ ਮਜ਼ਦੂਰੀ ‘ਤੇ ਕੰਮ ਕਰਨ ਲਈ ਮਜਬੂਰ ਕੀਤਾ। ਇਸ ਸਾਲ ਮਈ ਵਿੱਚ ਭਾਰਤੀ ਕਾਮਿਆਂ ਦੇ ਸਮੂਹ ਨੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਦੇ ਖ਼ਿਲਾਫ਼ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਮਨੁੱਖੀ ਤਸਕਰੀ ਅਤੇ ਮਜ਼ਦੂਰੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਵਿੱਚ ਮੁਕੱਦਮਾ ਦਾਇਰ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨਿਊ ਜਰਸੀ ਵਿਚ ਵਿਸ਼ਾਲ ਸਵਾਮੀਨਾਰਾਇਣ ਮੰਦਰ ਦੇ ਨਿਰਮਾਣ ਲਈ ਲਗਭਗ ਇਕ ਡਾਲਰ ਦੀ ਮਜ਼ਦੂਰੀ ‘ਤੇ ਕੰਮ ਕਰਨ ਲਈ ਰੋਕਿਆ ਗਿਆ ਅਤੇ ਮਜਬੂਰ ਕੀਤਾ ਗਿਆ। ਸੰਗਠਨ ‘ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ ਕਾਮਿਆਂ ਨੂੰ ਅਟਲਾਂਟਾ, ਸ਼ਿਕਾਗੋ, ਹਿਊਸਟਨ ਅਤੇ ਲਾਸ ਏਂਜਲਸ ਦੇ ਆਲੇ-ਦੁਆਲੇ ਅਤੇ ਰੌਬਿਨਸਵਿਲੇ (ਨਿਊ ਜਰਸੀ) ਵਿੱਚ ਸਿਰਫ਼ 450 ਡਾਲਰ ਪ੍ਰਤੀ ਮਹੀਨਾ ਮੰਦਰਾਂ ਵਿੱਚ ਕੰਮ ਕਰਨ ਦਾ ਲਾਲਚ ਦਿੱਤਾ ਗਿਆ।



Source link