ਦੱਖਣੀ ਕੋਲਕਾਤਾ ’ਚ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਤੇ ਦੋਸਤ ’ਤੇ ਹਮਲਾ


ਕੋਲਕਾਤਾ, 13 ਨਵੰਬਰ

ਦੱਖਣੀ ਕੋਲਕਾਤਾ ਦੇ ਬੇਹਾਲਾ ਇਲਾਕੇ ‘ਚ ਅੱਜ ਐਪ ਆਧਾਰਿਤ ਟੈਕਸੀ ਡਰਾਈਵਰ ਵੱਲੋਂ ਮਹਿਲਾ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਪੀੜਤ ਮਹਿਲਾ ਪੱਤਰਕਾਰ ਨਿਊਜ਼ ਚੈਨਲ ਵਿੱਚ ਕੰਮ ਕਰਦੀ ਹੈ। ਇਹ ਘਟਨਾ ਸਤਯਨ ਰਾਏ-ਜੇਮਸ ਲੌਂਗ ਰੋਡ ਕ੍ਰਾਸਿੰਗ ਦੀ ਹੈ ਜਦੋਂ ਜਦੋਂ ਮਹਿਲਾ ਸਾਲਟ ਲੇਕ ਦੇ ਸੈਕਟਰ 5 ਸਥਿਤ ਆਪਣੇ ਦਫ਼ਤਰ ਤੋਂ ਸਕੂਟਰ ‘ਤੇ ਦੋਸਤ ਨਾਲ ਘਰ ਪਰਤ ਰਹੀ ਸੀ। ਉਨ੍ਹਾਂ ਦੱਸਿਆ ਕਿ ਔਰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਤੋਂ ਬਾਅਦ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਮੁਤਾਬਕ ਔਰਤ ਨੇ ਦੋਸ਼ ਲਾਇਆ ਹੈ ਕਿ ਵੀਰਵਾਰ ਰਾਤ ਨੂੰ ਕਾਰ ਦਾ ਡਰਾਈਵਰ ਲਾਪ੍ਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਅਤੇ ਉਸ ਨੂੰ ਸੜਕ ‘ਤੇ ਡੇਗਣ ਲਈ ਕਈ ਵਾਰ ਸਕੂਟਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਸ ਨੇ ਰਸਤਾ ਰੋਕਣ ਦੀ ਕੋਸ਼ਿਸ਼ ਵੀ ਕੀਤੀ।Source link