ਸੀਪੀਓ26 ਸਿਖ਼ਰ ਸੰਮੇਲਨ ’ਚ ਜਲਵਾਯੂ ਸਮਝੌਤਾ: ਭਾਰਤ ਵੱਲੋਂ ਜੈਵਿਕ ਈਂਧਣ ਮਾਮਲੇ ’ਚ ਦਖ਼ਲ ਦਾ ਕਈ ਦੇਸ਼ਾਂ ਨੇ ਵਿਰੋਧ ਕੀਤਾ


ਲੰਡਨ, 14 ਨਵੰਬਰ

ਜੈਵਿਕ ਈਂਧਣ ਦੀ ਵਰਤੋਂ ਨੂੰ ਪੜਾਅਵਾਰ ਬੰਦ ਕਰਨ ਦੀ ਥਾਂ ਇਸ ਦੀ ਵਰਤੋਂ ਨੂੰ ਪੜਾਵਾਰ ਢੰਗ ਨਾਲ ਘੱਟ ਕਰਨ ਦੇ ਭਾਰਤ ਦੇ ਸੁਝਾਅ ਨੂੰ ਅਹਿਮੀਅਤ ਦਿੰਦੇ ਹੋਏ ਗਲਾਸਗੋ ਵਿੱਚ ਹੋਏ ਸੀਓਪੀ26 ਸਿਖ਼ਰ ਸੰਮੇਲਨ ‘ਚ ਕਰੀਬ 200 ਦੇਸ਼ ਸ਼ਨਿਚਰਵਾਰ ਨੂੰ ਜਲਵਾਯੂ ਸਮਝੌਤੇ ਲਈ ਤਿਆਰ ਹੋ ਗਏ। ਇਸ ਦੇ ਨਾਲ ਹੀ ਗਲਾਸਗੋ ਜਲਵਾਯੂ ਸਮਝੌਤਾ ਹਾਨੀਕਾਰਕ ਪ੍ਰਭਾਵ ਵਾਲੀਆਂ ਗਰੀਨਹਾਊਸ ਗੈਸਾਂ ਲਈ ਜ਼ਿੰਮੇਵਾਰ ਕੋਲੇ ਦੀ ਵਰਤੋਂ ਨੂੰ ਘੱਟ ਕਰਨ ਦੀ ਯੋਜਨਾ ਬਣਾਉਣ ਵਾਲਾ ਪਹਿਲਾ ਸੰਯੁਕਤ ਰਾਸ਼ਟਰ ਜਲਵਾਯੂ ਸਮਝੌਤਾ ਬਣ ਗਿਆ ਹੈ। ਸਮਝੌਤੇ ਵਿੱਚ ਸ਼ਾਮਲ ਦੇਸ਼ਾਂ ਨੇ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚੇ ਤੱਕ ਪਹੁੰਚਣ ਲਈ ਅਗਲੇ ਸਾਲ ਕਾਰਬਨ ਦੀ ਕਟੌਤੀ ‘ਤੇ ਚਰਚਾ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਸਮਝੌਤੇ ਦਾ ਐਲਾਨ ਕਰਦੇ ਹੋਏ ਸੀਓਪੀ 26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਕਿਹਾ, ‘ਹੁਣ ਅਸੀਂ ਇਸ ਕਾਨਫਰੰਸ ਨੂੰ ਇਸ ਧਰਤੀ ਅਤੇ ਇਸ ਦੇ ਲੋਕਾਂ ਲਈ ਪ੍ਰਾਪਤੀ ਦੇ ਨਾਲ ਛੱਡ ਸਕਦੇ ਹਾਂ।’ ਹਾਲਾਂਕਿ ਕਈ ਦੇਸ਼ਾਂ ਨੇ ਜੈਵਿਕ ਈਂਧਣ ‘ਤੇ ਭਾਰਤ ਦੇ ਸਟੈਂਡ ਦੀ ਆਲੋਚਨਾ ਕੀਤੀ।Source link