ਅਸਥਾਨਾ ਦੇ ਕਾਨੂੰਨੀ ਸਲਾਹਕਾਰ ਸੁਰੇਸ਼ ਚੰਦਰ ਨੇ ਦਿੱਤਾ ਅਸਤੀਫ਼ਾ


ਨਵੀਂ ਦਿੱਲੀ, 16 ਨਵੰਬਰ

ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਦੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤੇ ਗਏ ਸੁਰੇਸ਼ ਚੰਦਰ ਨੇ ਸਿਹਤ ਕਾਰਨਾਂ ਦੇ ਆਧਾਰ ‘ਤੇ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੇਵਾਮੁਕਤ ਅਧਿਕਾਰੀ ਸਿਰਫ਼ ਇਕ ਅਸਥਾਈ ਸਲਾਹਕਾਰ ਸੀ ਤੇ ਸਿਰਫ਼ ਛੇ ਮਹੀਨਿਆਂ ਦੇ ਕੰਟਰੈਕਟ ‘ਤੇ ਸੀ। ਉਨ੍ਹਾਂ ਦੇ ਅਹੁਦੇ ਦੀ ਮਿਆਦ ਲਗਪਗ ਖਤਮ ਹੋਣ ਵਾਲੀ ਸੀ ਤੇ ਉਨ੍ਹਾਂ ਸਿਹਤ ਕਾਰਨਾਂ ਦੇ ਹਵਾਲੇ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। –ਪੀਟੀਆਈSource link