ਪਾਕਿਸਤਾਨ ਵਿੱਚ ਦਹਿਸ਼ਤਗਰਦ ‘ਮੁਫ਼ਤ ਪਾਸ’ ਦਾ ਆਨੰਦ ਮਾਣਦੇ ਨੇ: ਭਾਰਤ


ਸੰਯੁਕਤ ਰਾਸ਼ਟਰ, 17 ਨਵੰਬਰ

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਨੂੰ ‘ਮੁਫਤ ਪਾਸ’ ਦਾ ਆਨੰਦ ਮਿਲਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਉਸ ਦਾ ਇੱਕ ਸਥਾਪਿਤ ਇਤਿਹਾਸ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਸਲਾਹਕਾਰ ਕਾਜਲ ਭੱਟ ਨੇ ਮੰਗਲਵਾਰ ਨੂੰ ਕਿਹਾ, ”ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਪਾਬੰਦੀਸ਼ੁਦਾ ਸਭ ਤੋਂ ਵੱਧ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਦਾ ਰਿਕਾਰਡ ਵੀ ਉਸ (ਪਾਕਿਸਤਾਨ) ਦੇ ਨਾਂ ਹੈ। ‘ਮੁਫ਼ਤ ਪਾਸ’ ਤੋਂ ਭਾਵ ਕਿ ਦਹਿਸ਼ਤਗਰਦਾਂ ਨੂੰ ਦੇਸ਼ ਵਿੱਚ ਘੁੰਮਣ ਫਿਰਨ ਦੀ ਪੂਰੀ ਆਜ਼ਾਦੀ ਹੈ। ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਪਲੈਟਫਾਰਮ ਤੋਂ ਕਸ਼ਮੀਰ ਮੁੱਦੇ ‘ਤੇ ਭਾਰਤ ਖ਼ਿਲਾਫ਼ ਕੂੜ ਪ੍ਰਚਾਰ ਕਰਨ ‘ਤੇ ਟਿੱਪਣੀ ਕਰਦਿਆਂ ਕਰਦਿਆਂ ਭੱਟ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਇਸ ਪਲੈਟਫਾਰਮ ਦੀ ਭਾਰਤ ਖ਼ਿਲਾਫ਼ ਝੂਠੇ ਪ੍ਰਚਾਰ ਲਈ ਵਰਤੋਂ ਕਰਦਾ ਰਿਹਾ ਹੈ। ਉਨ੍ਹਾਂ ਕਿਹਾ, ‘ਪਾਕਿਸਤਾਨ ਨੇ ਆਪਣੇ ਦੇਸ਼ ਦੀ ਤਰਸਯੋਗ ਹਾਲਤ ਤੋਂ ਧਿਆਨ ਹਟਾਉਣ ਲਈ ਭਾਰਤ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਹੈ ਜਦਕਿ ਪਾਕਿਸਤਾਨ ਵਿੱਚ ਦਹਿਸ਼ਤਗਰਦ ਘੁੰਮਣ ਫਿਰਨ ਲਈ ‘ਮੁਫਤ ਪਾਸ’ ਦਾ ਆਨੰਦ ਮਾਣ ਰਹੇ ਹਨ ਪਰ ਉੱਥੇ ਆਮ ਲੋਕਾਂ, ਖਾਸਕਰ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਦਾ ਜੀਵਨ ਔਕੜਾਂ ਭਰਿਆ ਹੈ। -ਪੀਟੀਆਈSource link