ਜੰਗੀ ਬੇੜਾ ਵਿਸ਼ਾਖਾਪਟਨਮ ਭਾਰਤੀ ਜਲ ਸੈਨਾ ’ਚ ਸ਼ਾਮਲ


ਮੁੰਬਈ, 21 ਨਵੰਬਰ

ਘਾਤਕ ਜੰਗੀ ਬੇੜੇ ਵਿਸ਼ਾਖਾਪਟਨਮ ਨੂੰ ਅੱਜ ਇਥੇ ਦੇਸ਼ ਦੀ ਸੇਵਾ ਲਈ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ‘ਕੁਝ ਗੈਰ-ਜ਼ਿੰਮੇਵਾਰ ਦੇਸ਼’ ਆਪਣੀਆਂ ਵਿਸਥਾਰਵਾਦੀ ਨੀਤੀਆਂ ਤੇ ਸੌੜੇ ਪੱਖਪਾਤੀ ਹਿੱਤਾਂ ਲਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਗਲਤ ਵਿਆਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਪਰਿਭਾਸ਼ਾ ਆਪਣੇ ਹਿਸਾਬ ਨਾਲ ਕਰਨ ਕਰਕੇ ਕਨਵੈਨਸ਼ਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।Source link