ਸੈਂਸੈਕਸ 1170 ਅੰਕ ਹੇਠਾਂ ਡਿੱਗਿਆ


ਮੁੰਬਈ, 22 ਨਵੰਬਰ

ਬੰਬੇ ਸਟਾਕ ਐਕਸਚੇਂਜ ਸੈਂਸੈਕਸ ਵਿੱਚ ਅੱਜ ਸੱਤ ਮਹੀਨਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਅੱਜ ਬਾਜ਼ਾਰ 1,170 ਅੰਕ ਹੇਠਾਂ ਡਿੱਗ ਕੇ 58,465 ਅੰਕਾਂ ‘ਤੇ ਬੰਦ ਹੋਇਆ। ਸੈਂਸੈਕਸ ਵਿਚ ਅਪਰੈਲ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਛੇ ਦਿਨਾਂ ਤੋਂ ਸ਼ੇਅਰ ਮਾਰਕੀਟ ਹੇਠਾਂ ਡਿੱਗ ਰਹੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਸ਼ੇਅਰ ਕੰਪਨੀਆਂ ‘ਤੇ ਅਸਰ ਪਿਆ। ਇਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ ਸਾਊਦੀ ਅਰਾਮਕੋ ਨਾਲ ਡੀਲ ਰੱਦ ਹੋ ਗਈ।



Source link