ਰਾਜੀਵ ਤਨੇਜਾ
ਮੁਹਾਲੀ, 19 ਮਾਰਚ
ਮਸ਼ਹੂਰ ਪੰਜਾਬੀ ਕਾਮੇਡੀਅਨ ਤੇ ਕਲਾਕਾਰ ਜਸਵਿੰਦਰ ਭੱਲਾ ਦੀ ਫੇਜ-7 ਕੋਠੀ ਨੰਬਰ-3045 ‘ਚ ਉਸ ਦੀ ਮਾਤਾ ਸਤਵੰਤ ਕੌਰ (80) ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਭੱਲਾ ਦੇ ਨੌਕਰ ਆਰੀਅਨ ਨੇ ਤਿੰਨ ਸਾਥੀਆਂ ਨਾਲ ਮਿਲ ਕੇ ਲੁੱਟ ਕੀਤੀ। ਘਟਨਾ ਸਮੇਂ ਭੱਲਾ ਪਰਿਵਾਰ ਸਮੇਤ ਲੁਧਿਆਣਾ ਕਿਸੇ ਸਮਾਗਮ ‘ਚ ਸੀ। ਨੌਕਰ ਦੇ ਫ਼ਰਾਰ ਹੋਣ ਤੋਂ ਬਾਅਦ ਭੱਲਾ ਦੀ ਮਾਂ ਨੇ ਰੱਸੀ ਨਾਲ ਬੰਨ੍ਹੀਆਂ ਬਾਹਾਂ ਅਤੇ ਲੱਤਾਂ ਖੁਦ ਖੋਲ੍ਹਿਆ ਅਤੇ ਭੱਲਾ ਦੇ ਸਾਥੀ ਕਲਾਕਾਰ ਬਾਲਮੁਕੁੰਦ ਸ਼ਰਮਾ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।