ਭਾਜਪਾ ਆਪਣੇ ਖੋਖਲੇ ਰਾਸ਼ਟਰਵਾਦ ਨਾਲ ਦੇਸ਼ ਨੂੰ ਖੋਖਲਾ ਕਰ ਰਹੀ ਹੈ: ਕਾਂਗਰਸ


ਨਵੀਂ ਦਿੱਲੀ, 5 ਜੁਲਾਈ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਆਪਣੇ ਖੋਖਲੇ ਰਾਸ਼ਟਰਵਾਦ ਦੇ ਓਹਲੇ ਵਿੱਚ ਦੇਸ਼ ਨੂੰ ਖੋਖਲਾ ਕਰਨ ਦੀ ਖੇਡ ਖੇਡ ਰਹੀ ਹੈ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਇਹ ਵੀ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਗ੍ਰਿਫ਼ਤਾਰ ਕੀਤੇ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀਆਂ ਵਿੱਚੋਂ ਇੱਕ ਤਾਲਿਬ ਹੁਸੈਨ ਸ਼ਾਹ ਭਾਜਪਾ ਦਾ ਵਰਕਰ ਹੈ। ਕਾਂਗਰਸ ਦੇ ਇਸ ਦੋਸ਼ ‘ਤੇ ਭਾਜਪਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸ੍ਰੀ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹਫ਼ਤੇ ਵਿੱਚ ਵਾਪਰੀਆਂ ਦੋ ਘਟਨਾਵਾਂ ਨੇ ਭਾਜਪਾ ਦੀ ਚਾਲ, ਚਰਿੱਤਰ ਅਤੇ ਚਿਹਰਾ ਨੰਗਾ ਕਰ ਦਿੱਤਾ ਹੈ। ਪਹਿਲਾਂ ਉਦੈਪੁਰ ਕਤਲੇਆਮ ਵਿੱਚ ਸ਼ਾਮਲ ਮੁਲਜ਼ਮਾਂ ਵਿੱਚੋਂ ਇੱਕ ਭਾਜਪਾ ਦਾ ਵਰਕਰ ਨਿਕਲਿਆ। ਉਸ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀਆਂ ‘ਚੋਂ ਇਕ ਤਾਲਿਬ ਹੁਸੈਨ ਸ਼ਾਹ ਭਾਜਪਾ ਦਾ ਕਾਰਕੁਨ ਨਿਕਲਿਆ, ਜਿਸ ਦੀ ਦੇਸ਼ ਦੇ ਗ੍ਰਹਿ ਮੰਤਰੀ ਨਾਲ ਤਸਵੀਰ ਵੀ ਹੈ।Source link