ਗੁਰਦਾਸਪੁਰ: ਪਾਕਿਸਤਾਨੀ ਗ਼ੁਬਾਰੇ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਆਂ ਮਾਰ ਕੇ ਡੇਗਿਆ

ਗੁਰਦਾਸਪੁਰ: ਪਾਕਿਸਤਾਨੀ ਗ਼ੁਬਾਰੇ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਆਂ ਮਾਰ ਕੇ ਡੇਗਿਆ


ਕੇਪੀ ਸਿੰਘ

ਗੁਰਦਾਸਪੁਰ, 8 ਜੁਲਾਈ

ਬੀਐੱਸਐੱਫ ਦੀ 73 ਬਟਾਲੀਅਨ ਦੇ ਬੀਓਪੀ ਛੰਨਾਂ ਪਠਾਣਾਂ ‘ਤੇ ਤਾਇਨਾਤ ਜਵਾਨਾਂ ਨੇ ਸਰਹੱਦ ‘ਤੇ ਉੱਡਦੇ ਪਾਕਿਸਤਾਨੀ ਗ਼ੁਬਾਰੇ ਨੂੰ ਗੋਲੀਆਂ ਮਾਰ ਕੇ ਡੇਗ ਦਿੱਤਾ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਨੇ ਤੜਕੇ ਦੋ ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿਚ ਉੱਡਦਾ ਆ ਰਿਹਾ ਰੰਗ-ਬਿਰੰਗਾ ਗ਼ੁਬਾਰਾ ਵੇਖਿਆ। ਜਵਾਨਾਂ ਵੱਲੋਂ ਤਿੰਨ ਫਾਇਰ ਕਰਕੇ ਪਾਕਿਸਤਾਨੀ ਗ਼ੁਬਾਰੇ ਨੂੰ ਜ਼ਮੀਨ ‘ਤੇ ਡੇਗ ਦਿੱਤਾ। ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਹੱਦ ‘ਤੇ ਉੱਡਣ ਵਾਲੇ ਡਰੋਨ, ਗ਼ੁਬਾਰਿਆਂ ਤੋਂ ਇਲਾਵਾ ਇਲਾਕੇ ‘ਚ ਸ਼ੱਕੀ ਲੋਕ ਦਿਖਾਈ ਦੇਣ ਤਾਂ ਬੀਐੱਸਐੱਫ ਨੂੰ ਸੂਚਿਤ ਕੀਤਾ ਜਾਵੇ।Source link