ਈਪੀਐੱਫਓ ਵੱਲੋਂ ਕੇਂਦਰੀ ਪ੍ਰਣਾਲੀ ਦੀ ਤਿਆਰੀ: ਇਕੋ ਵੇਲੇ 73 ਲੱਖ ਪੈਨਸ਼ਨਰਾਂ ਨੂੰ ਮਿਲੇਗੀ ਪੈਨਸ਼ਨ


ਨਵੀਂ ਦਿੱਲੀ, 10 ਜੁਲਾਈ

ਈਪੀਐੱਫਓ 29 ਅਤੇ 30 ਜੁਲਾਈ ਨੂੰ ਹੋਣ ਵਾਲੀ ਆਪਣੀ ਬੈਠਕ ‘ਚ ਕੇਂਦਰੀ ਪੈਨਸ਼ਨ ਵੰਡ ਪ੍ਰਣਾਲੀ ਸਥਾਪਤ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਤੋਂ ਬਾਅਦ ਆਪਣੀ ਮਨਜ਼ੂਰੀ ਦੇਵੇਗਾ। ਇਸ ਪ੍ਰਣਾਲੀ ਦੀ ਸਥਾਪਨਾ ਨਾਲ ਦੇਸ਼ ਭਰ ਦੇ 73 ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਇਕ ਦਿਨ ‘ਚ ਇੱਕ ਵਾਰ ਵਿੱਚ ਟਰਾਂਸਫਰ ਹੋ ਜਾਵੇਗੀ। ਮੌਜੂਦਾ ਸਮੇਂ ਈਪੀਐੱਫਓ ​​ਦੇ 138 ਖੇਤਰੀ ਦਫਤਰ ਆਪਣੇ ਖੇਤਰ ਦੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਨਸ਼ਨ ਟਰਾਂਸਫਰ ਕਰਦੇ ਹਨ। ਇਸ ਕਾਰਨ ਪੈਨਸ਼ਨਰਾਂ ਨੂੰ ਵੱਖ-ਵੱਖ ਦਿਨਾਂ ਅਤੇ ਸਮੇਂ ‘ਤੇ ਪੈਨਸ਼ਨ ਮਿਲਦੀ ਹੈ।Source link