ਕੰਬਾਈਨਡ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਦਾ ਪਹਿਲਾ ਸੈਸ਼ਨ ਸ਼ੁੱਕਰਵਾਰ ਨੂੰ


ਨਵੀਂ ਦਿੱਲੀ, 14 ਜੁਲਾਈ

ਦੇਸ਼ ਦੀ ਦੂਜੀ ਸਭ ਤੋਂ ਵੱਡੀ ਦਾਖਲਾ ਪ੍ਰੀਖਿਆ ‘ਕੰਬਾਈਨਡ ਯੂਨੀਵਰਸਿਟੀ ਦਾਖਲਾ ਪ੍ਰੀਖਿਆ-ਯੂਜੀ (ਸੀਯੂਈਟੀ) ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਭਾਰਤ ਅਤੇ ਵਿਦੇਸ਼ਾਂ ਦੇ 510 ਤੋਂ ਵਧ ਸ਼ਹਿਰਾਂ ਵਿੱਚ ਸਥਿਤ ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ। ਸੀਯੂਈਟੀ ਲਈ ਲਗਭਗ 14.9 ਲੱਖ ਵਿਦਿਆਰਥੀਆਂ ਨੇ ਰਜਿਸਟਰਸ਼ੇਨ ਕਰਵਾਈ ਹੋਈ ਹੈ। ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਪ੍ਰੀਖਿਆ ਦੇ ਸਬੰਧ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਇਹ ਪ੍ਰੀਖਿਆ ਦੋ ਭਾਗਾਂ ਵਿੱਚ ਲਈ ਜਾਵੇਗੀ। ਪਹਿਲੀ ਪ੍ਰੀਖਿਆ ਜੁਲਾਈ ਵਿੱਚ ਤੇ ਦੂਜੀ ਪ੍ਰੀਖਿਆ ਅਗਸਤ ਵਿੱਚ ਹੋਵੇਗੀ। -ਪੀਟੀਆਈSource link