ਸਰਕਾਰ ਨੂੰ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੁਣ ਤੱਕ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ

ਸਰਕਾਰ ਨੂੰ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੁਣ ਤੱਕ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ

ਨਵੀਂ ਦਿੱਲੀ, 27 ਜੁਲਾਈ

ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪੰਜਵੀਂ ਪੀੜ੍ਹੀ (5ਜੀ) ਸਪੈਕਟ੍ਰਮ ਨਿਲਾਮੀ ਦੇ ਦੂਜੇ ਦਿਨ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ। ਵੈਸ਼ਨਵ ਨੇ ਕਿਹਾ ਕਿ ਬੋਲੀ ਦਾ ਨੌਵਾਂ ਦੌਰ ਚੱਲ ਰਿਹਾ ਹੈ। ਨਿਲਾਮੀ ਦੇ ਪਹਿਲੇ ਦਿਨ ਮੰਗਲਵਾਰ ਨੂੰ ਸਪੈਕਟ੍ਰਮ ਬੋਲੀ ਦੇ ਚੌਥੇ ਗੇੜ ਦੇ ਮੁਕੰਮਲ ਹੋਣ ਤੋਂ ਬਾਅਦ ਸਰਕਾਰ ਨੂੰ 1.45 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਸਨ।Source link