ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਬਾਂਹ ’ਤੇ ਬਣਵਾਇਆ ਪੁੱਤ ਦਾ ਟੈਟੂ


ਜੋਗਿੰਦਰ ਸਿੰਘ ਮਾਨ

ਮਾਨਸਾ, 28 ਜੁਲਾਈ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਉਸ ਦੇ ਫੈਨ ਆਪਣੇ ਸਰੀਰਾਂ ਉਪਰ ਟੈਟੂ ਬਣਵਾ ਰਹੇ ਹਨ ਤਾਂ ਇਸ ਗਿਣਤੀ ਵਿੱਚ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਜੁੜ ਗਿਆ ਹੈ। ਉਨ੍ਹਾਂ ਨੇ ਆਪਣੇ ਬੇਟੇ ਦੀ ਯਾਦ ਵਿੱਚ ਆਪਣੀ ਸੱਜੀ ਬਾਂਹ ‘ਤੇ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ।Source link