ਦੇਸ਼ ’ਚ ਝੋਨੇ ਦੀ ਲੁਆਈ ਹੇਠਲਾ ਰਕਬਾ ਘਟਿਆ: ਤੋਮਰ ਹਾਲੇ ਵੀ ਆਸਵੰਦ


ਨਵੀਂ ਦਿੱਲੀ, 30 ਜੁਲਾਈ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਮੌਜੂਦਾ ਸਾਉਣੀ ਸੀਜ਼ਨ ‘ਚ ਝੋਨੇ ਦੀ ਲੁਆਈ ‘ਚ ਕਮੀ ਨੂੰ ਪੂਰਾ ਕਰਨ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਸਾਉਣੀ ਸੀਜ਼ਨ ਵਿੱਚ 231.59 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 35.46 ਲੱਖ ਹੈਕਟੇਅਰ ਘੱਟ ਹੈ। ਸਾਲ ਪਹਿਲਾਂ 29 ਜੂਨ ਤੱਕ 267.05 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਈ ਸੀ।Source link