ਕਸ਼ਮੀਰ ’ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਵੱਡੀ ਵਾਰਦਾਤ ਟਲੀ: ਸੁਰੱਖਿਆ ਦਸਤਿਆਂ ਨੇ 30 ਕਿਲੋ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ

ਕਸ਼ਮੀਰ ’ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਵੱਡੀ ਵਾਰਦਾਤ ਟਲੀ: ਸੁਰੱਖਿਆ ਦਸਤਿਆਂ ਨੇ 30 ਕਿਲੋ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ

ਸ੍ਰੀਨਗਰ, 10 ਅਗਸਤ

ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 30 ਕਿਲੋ ਆਈਈਡੀ(ਧਮਾਕਾਖੇਜ਼ ਸਮੱਗਰੀ) ਬਰਾਮਦ ਕਰਕੇ ਵੱਡੀ ਵਾਰਦਾਤ ਨੂੰ ਟਾਲ ਦਿੱਤਾ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵਿੱਟਰ ‘ਤੇ ਲਿਖਿਆ, ‘ਪੁਲਵਾਮਾ ਵਿੱਚ ਸਰਕੂਲਰ ਰੋਡ ‘ਤੇ ਤਹਬ ਕ੍ਰਾਸਿੰਗ ਨੇੜੇ ਪੁਲੀਸ ਅਤੇ ਸੁਰੱਖਿਆ ਬਲਾਂ ਨੇ 25 ਤੋਂ 30 ਕਿਲੋ ਆਈਈਡੀ ਬਰਾਮਦ ਕੀਤੀ ਹੈ। ਪੁਲਵਾਮਾ ਪੁਲੀਸ ਨੂੰ ਮਿਲੀ ਸੂਹ ਦੇ ਬਾਅਦ ਤੁਰੰਤ ਕਾਰਵਾਈ ਕੀਤੀ ਗਈ ਅਤੇ ਵੱਡੀ ਵਾਰਦਾਤ ਟਲ ਗਈ।Source link