ਮੁੰਬਈ: ਮਹਾਰਾਸ਼ਟਰ ਵਿਧਾਨ ਭਵਨ ਦੇ ਬਾਹਰ ਆਤਮਦਾਹ ਦੀ ਕੋਸ਼ਿਸ਼

ਮੁੰਬਈ: ਮਹਾਰਾਸ਼ਟਰ ਵਿਧਾਨ ਭਵਨ ਦੇ ਬਾਹਰ ਆਤਮਦਾਹ ਦੀ ਕੋਸ਼ਿਸ਼


ਮੁੰਬਈ, 23 ਅਗਸਤ

ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੇ ਵਿਅਕਤੀ ਨੇ ਅੱਜ ਇਥੇ ਵਿਧਾਨ ਭਵਨ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸਮਾਨਾਬਾਦ ਦੀ ਵਾਸ਼ੀ ਤਹਿਸੀਲ ਦੇ ਤੰਦੁਲਵਾੜੀ ਪਿੰਡ ਦੇ ਸੁਭਾਸ਼ ਭਾਨੂਦਾਸ ਦੇਸ਼ਮੁਖ ਨੇ ਆਪਣੇ ਭਰਾ ਨਾਲ ਝਗੜੇ ਤੋਂ ਬਾਅਦ ਆਤਮਦਾਹ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਦੇਸ਼ਮੁਖ 20-30 ਫ਼ੀਸਦ ਝੁਲਸ ਗਿਆ ਹੈ। ਉਨ੍ਹਾਂ ਸਪਸ਼ਟ ਕੀਤੀ ਕਿ ਦੇਸ਼ਮੁਖ ਕਿਸਾਨ ਨਹੀਂ ਹੈ।Source link