ਬਿਹਾਰ ਵਿੱਚ ਮਹਾਗਠਬੰਧਨ ਸਰਕਾਰ ਨੇ ਭਰੋਸਗੀ ਮਤਾ ਜਿੱਤਿਆ

ਬਿਹਾਰ ਵਿੱਚ ਮਹਾਗਠਬੰਧਨ ਸਰਕਾਰ ਨੇ ਭਰੋਸਗੀ ਮਤਾ ਜਿੱਤਿਆ


ਪਟਨਾ, 24 ਅਗਸਤ

ਬਿਹਾਰ ਵਿੱਚ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਨਵੀਂ ਮਹਾਗਠਬੰਧਨ ਸਰਕਾਰ ਨੇ ਵਿਧਾਨ ਸਭਾ ਵਿੱਚ ਭਰੋਸੀ ਮਤਾ ਜਿੱਤ ਲਿਆ ਹੈ। ਇਸੇ ਦੌਰਾਨ ਭਾਜਪਾ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਵਾਕ-ਆਊਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੇ ਭਾਜਪਾ ਦਾ ਸਾਥ ਛੱਡ ਦਿੱਤਾ ਸੀ ਤੇ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਨਵਾਂ ਗਠਬੰਧਨ ਬਣਾਇਆ ਸੀ। ਇਸੇ ਦੌਰਾਨ 160 ਵੋਟਾਂ ਮਹਾਗਠਬੰਧਨ ਦੇ ਹੱਕ ਵਿੱਚ ਪਈਆਂ ਤੇ ਕੋਈ ਵੀ ਵੋਟ ਭਰੋਸਗੀ ਮਤੇ ਵਿਰੁੱਧ ਨਹੀਂ ਪਈ। -ਪੀਟੀਆਈ



Source link