ਝਾਰਖੰਡ: ਮੁੱਖ ਮੰਤਰੀ ਤੇ ਸੱਤਾਧਾਰੀ ਗਠਜੋੜ ਦੇ ਵਿਧਾਇਕ 3 ਬੱਸਾਂ ’ਚ ਸਵਾਰ ਹੋ ਕੇ ਕਿਸੇ ‘ਮਿੱਤਰ ਰਾਜ’ ਲਈ ਰਵਾਨਾ


ਰਾਂਚੀ, 27 ਅਗਸਤ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰੀ ਬਾਰੇ ਬੇਯਕੀਨੀ ਕਾਰਨ ਰਾਜ ਵਿਚ ਪੈਦਾ ਹੋਏ ਡੂੰਘੇ ਸਿਆਸੀ ਸੰਕਟ ਦੇ ਮੱਦੇਨਜ਼ਰ ਸੋਰੇਨ ਅਤੇ ਸੱਤਾਧਾਰੀ ਗਠਜੋੜ ਦੇ ਵਿਧਾਇਕ ਅੱਜ ਬੱਸਾਂ ਵਿਚ ਕਿਸੇ ਅਣਦੱਸੀ ਥਾਂ ਲਈ ਰਵਾਨਾ ਹੋ ਗਏ। ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ), ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਵਿਧਾਇਕਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਤਿੰਨਾਂ ਬੱਸਾਂ ਵਿੱਚ ਮੌਜੂਦ ਸਨ। ਸੂਤਰਾਂ ਅਨੁਸਾਰ ਵਿਧਾਇਕਾਂ ਨੂੰ ‘ਮਿੱਤਰ ਰਾਜ’ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਜ ਪੱਛਮੀ ਬੰਗਾਲ ਜਾਂ ਛੱਤੀਸਗੜ੍ਹ ਹੋ ਸਕਦਾ ਹੈ, ਜਿੱਥੇ ਗੈਰ-ਭਾਜਪਾ (ਭਾਰਤੀ ਜਨਤਾ ਪਾਰਟੀ) ਦੀਆਂ ਸਰਕਾਰਾਂ ਹਨ।Source link