ਵੋਟਾਂ ’ਚ ਧੋਖਾਧੜੀ: ਸੂ ਕੀ ਨੂੰ ਤਿੰਨ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ

ਵੋਟਾਂ ’ਚ ਧੋਖਾਧੜੀ: ਸੂ ਕੀ ਨੂੰ ਤਿੰਨ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ


ਬੈਂਕਾਕ: ਮਿਆਂਮਾਰ ਦੀ ਕੋਰਟ ਨੇ ਗੱਦੀਓਂ ਲਾਹੀ ਆਗੂ ਆਂਗ ਸਾਂ ਸੂ ਕੀ ਨੂੰ ਚੋਣਾਂ ਦੌਰਾਨ ਧੋਖਾਧੜੀ ਦੇ ਦੋਸ਼ ਵਿੱਚ ਤਿੰਨ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਸੂਕੀ ਦੇਸ਼ ਦੇ ਫ਼ੌਜੀ ਸ਼ਾਸਕਾਂ ਵੱਲੋਂ ਲਾਏ ਅਪਰਾਧਿਕ ਦੋਸ਼ਾਂ ਕਰਕੇ ਪਹਿਲਾਂ ਹੀ ਜੇਲ੍ਹ ਵਿੱਚ ਹੈ। ਕੋਰਟ ਵੱਲੋਂ ਸੁਣਾਈ ਸੱਜਰੀ ਸਜ਼ਾ ਨਾਲ ਸੂ ਕੀ ਨੂੰ ਹੁਣ 17 ਸਾਲ ਦੀ ਥਾਂ ਹੋਰ ਵੱਧ ਸਮਾਂ ਜੇਲ੍ਹ ਵਿੱਚ ਰਹਿਣਾ ਪਏਗਾ। ਕੋਰਟ ਦਾ ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕਰੈਸੀ ਨੂੰ ਸਿਆਸੀ ਤੌਰ ‘ਤੇ ਸਿੱਟੇ ਭੁਗਤਣੇ ਹੋਣਗੇ। ਫੌਜੀ ਸ਼ਾਸਕਾਂ ਨੇ ਦੇਸ਼ ਵਿੱਚ ਅਗਲੇ ਸਾਲ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੋਇਆ ਹੈ। ਕਾਬਿਲੇਗੌਰ ਹੈ ਕਿ ਸੂ ਕੀ ਦੀ ਪਾਰਟੀ ਨੇ 2020 ਦੀਆਂ ਆਮ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ, ਪਰ ਫੌਜ ਨੇ ਸੱਤਾ ਆਪਣੇ ਹੱਥਾਂ ਵਿੱਚ ਲੈਂਦਿਆਂ ਸੂ ਕੀ ਨੂੰ ਲਗਾਤਾਰ ਦੂਜੀ ਵਾਰ ਸਰਕਾਰ ਚਲਾਉਣ ਤੋਂ ਡੱਕ ਦਿੱਤਾ ਸੀ। -ਏਪੀ



Source link