ਗੋਗਰਾ-ਹੌਟਸਪਰਿੰਗਸ ਤੋਂ ਤਿੰਨ ਦਿਨਾਂ ’ਚ ਭਾਰਤ-ਚੀਨ ਫ਼ੌਜਾਂ ਹਟਣਗੀਆਂ


ਨਵੀਂ ਦਿੱਲੀ, 9 ਸਤੰਬਰ

ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਪੂਰਬੀ ਲੱਦਾਖ ਦੇ ਗੋਗਰਾ-ਹੌਟਸਪਰਿੰਗਸ ਇਲਾਕੇ ‘ਚੋਂ ਪਿੱਛੇ ਹਟਣ ਦਾ ਅਮਲ 12 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਮੁਲਕਾਂ ਨੇ ਸਰਹੱਦੀ ਇਲਾਕਿਆਂ ‘ਚ ਸ਼ਾਂਤੀ ਬਹਾਲੀ ਅਤੇ ਹੋਰ ਬਕਾਇਆ ਮੁੱਦਿਆਂ ਦੇ ਹੱਲ ਲਈ ਅੱਗੇ ਗੱਲਬਾਤ ਜਾਰੀ ਰੱਖਣ ‘ਤੇ ਵੀ ਸਹਿਮਤੀ ਜਤਾਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਦੋਵੇਂ ਮੁਲਕਾਂ ਵੱਲੋਂ ਇਲਾਕੇ ‘ਚ ਬਣਾਏ ਗਏ ਸਾਰੇ ਆਰਜ਼ੀ ਤੇ ਹੋਰ ਢਾਂਚਿਆਂ ਨੂੰ ਢਾਹੁਣ ਅਤੇ ਉਨ੍ਹਾਂ ਦੀ ਤਸਦੀਕ ਕਰਨ ਬਾਰੇ ਵੀ ਸਹਿਮਤੀ ਬਣੀ ਹੈ। ਇਲਾਕੇ ‘ਚ ਟਕਰਾਅ ਤੋਂ ਪਹਿਲਾਂ ਵਾਲੇ ਹਾਲਾਤ ਬਹਾਲ ਕੀਤੇ ਜਾਣਗੇ।Source link