ਚੀਨ ਨੇ ਤਾਇਵਾਨ ’ਤੇ ਰੁਖ਼ ਨਰਮ ਕੀਤਾ


ਪੇਈਚਿੰਗ, 21 ਸਤੰਬਰ

ਤਾਇਵਾਨ ਦੇ ਮਾਮਲੇ ‘ਤੇ ਅੱਜ ਆਪਣਾ ਰੁਖ਼ ਨਰਮ ਕਰਦਿਆਂ ਚੀਨ ਨੇ ਕਿਹਾ ਕਿ ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਇਕ ਦਿਨ ਇਹ ਖ਼ੁਦਮੁਖਤਿਆਰ ਟਾਪੂ ਉਨ੍ਹਾਂ ਦੇ ਅਧੀਨ ਹੋਵੇਗਾ ਪਰ ਉਹ ਇਸ ਮੰਤਵ ਦੀ ਪੂਰਤੀ ਲਈ ਸ਼ਾਂਤੀਪੂਰਨ ਯਤਨਾਂ ਨੂੰ ਪਹਿਲ ਦੇਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇ ਚੀਨ ਨੇ ਤਾਇਵਾਨ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਦਖ਼ਲ ਦੇ ਕੇ ਤਾਇਵਾਨ ਦੀ ਸੁਰੱਖਿਆ ਕਰੇਗਾ। ਅਮਰੀਕਾ ਤੇ ਕੈਨੇਡਾ ਦੇ ਜੰਗੀ ਬੇੜੇ ਤਾਇਵਾਨ ਸਮੁੰਦਰੀ ਖੇਤਰ ਵਿਚ ਗਸ਼ਤ ਵੀ ਕਰ ਰਹੇ ਹਨ। ਤਾਇਵਾਨ ਮਾਮਲੇ ‘ਤੇ ਚੀਨ ਦੇ ਬੁਲਾਰੇ ਨੇ ਕਿਹਾ ਕਿ ਉਹ ਸ਼ਾਂਤੀਪੂਰਨ ਰਲੇਵੇਂ ਦੇ ਹੱਕ ਵਿਚ ਹਨ। ਦੱਸਣਯੋਗ ਹੈ ਕਿ ਚੀਨ ਤੇ ਤਾਇਵਾਨ 1949 ਦੀ ਖਾਨਾਜੰਗੀ ਦੌਰਾਨ ਵੱਖ-ਵੱਖ ਹੋ ਗਏ ਸਨ। -ਏਪੀSource link