ਭਾਰਤ ਦੌਰੇ ’ਤੇ ਆਉਣਗੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਮੁਖੀ

ਭਾਰਤ ਦੌਰੇ ’ਤੇ ਆਉਣਗੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਮੁਖੀ


ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਾ ਦੇ ਮੁਖੀ ਜੀਨ ਪੀਅਰੇ ਲੈਕਰੋਇਕਸ ਭਾਰਤ ਦਾ ਦੌਰਾ ਕਰਨਗੇ। ਲੈਕਰੋਇਕਸ ਭਾਰਤ, ਸੰਯੁਕਤ ਅਰਬ ਅਮੀਰਾਤ, ਪਾਕਿਸਤਾਨ ਅਤੇ ਜਪਾਨ ਦਾ ਦੌਰਾ ਵੀ ਕਰਨਗੇ। ਉਨ੍ਹਾਂ ਦਾ ਇਹ ਦੌਰਾ 15 ਅਕਤੂਬਰ ਤੱਕ ਚੱਲੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਦਿੱਲੀ ਵਿੱਚ ਲੈਕਰੋਇਕਸ ‘ਚੈਲੇਂਜ ਫੋਰਮ’ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ। ‘ਚੈਲੇਂਜ ਫੋਰਮ’ ਸ਼ਾਂਤੀ ਨਾਲ ਜੁੜੇ ਪ੍ਰਮੁੱਖ ਮੁੱਦਿਆਂ ‘ਤੇ ਨੀਤੀ ਘਾੜਿਆਂ, ਪ੍ਰੈਕਟੀਸ਼ਨਰਾਂ ਅਤੇ ਅਕੈਡਮੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ। ਦੁਜਾਰਿਕ ਨੇ ਕਿਹਾ ਕਿ ਭਾਰਤ ਦੌਰੇ ਦੌਰਾਨ ਲੈਕਰੋਇਕਸ ਵਿਸ਼ੇਸ਼ ਸਰਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਮਗਰੋਂ ਉਹ ਅਬੂਧਾਬੀ, ਇਸਲਾਮਾਬਾਦ ਅਤੇ ਟੋਕੀਓ ਦਾ ਦੌਰਾ ਕਰਨਗੇ। -ਪੀਟੀਆਈSource link