ਸਰਕਾਰ ਵੱਲੋਂ ਆਈਡੀਬੀਆਈ ਬੈਂਕ ਦੇ ਨਿੱਜੀਕਰਨ ਦੀ ਤਿਆਰੀ

ਸਰਕਾਰ ਵੱਲੋਂ ਆਈਡੀਬੀਆਈ ਬੈਂਕ ਦੇ ਨਿੱਜੀਕਰਨ ਦੀ ਤਿਆਰੀ


ਨਵੀਂ ਦਿੱਲੀ, 7 ਅਕਤੂਬਰ

ਸਰਕਾਰ ਨੇ ਆਈਡੀਬੀਆਈ ਬੈਂਕ ਦੇ ਨਿੱਜੀਕਰਨ ਦੀ ਤਿਆਰੀ ਕਰ ਲਈ ਹੈ। ਸਰਕਾਰ ਤੇ ਐੱਲਆਈਸੀ ਵੱਲੋਂ ਬੈਂਕ ਵਿਚਲੀ ਆਪਣੀ 60.72 ਫੀਸਦ ਹਿੱਸੇਦਾਰੀ ਵੇਚੀ ਜਾਵੇਗੀ ਤੇ ਇਸ ਲਈ ਨਿਵੇਸ਼ਕਾਂ ਤੋਂ ਬੋਲੀਆਂ ਮੰਗ ਲਈਆਂ ਗਈਆਂ ਹਨ। ਬੋਲੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 16 ਦਸੰਬਰ ਹੈ। ਮੌਜੂਦਾ ਸਮੇਂ ਜੀਵਨ ਬੀਮਾ ਨਿਗਮ (ਐੱਲਆਈਸੀ) ਦੀ ਹਿੱਸੇਦਾਰੀ 529.41 ਕਰੋੜ ਰੁਪਏ ਦੀ ਹੈ, ਜੋ 49.24 ਫੀਸਦ ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ ਬੈਂਕ ਵਿੱਚ ਸਰਕਾਰ ਦੀ ਆਪਣੀ ਹਿੱਸੇਦਾਰੀ 45.48 ਫੀਸਦ ਹੈ, ਜੋ ਰੁਪਿਆ ਵਿੱਚ 488.99 ਕਰੋੜ ਬਣਦੀ ਹੈ। -ਪੀਟੀਆਈSource link