ਉੱਤਰਕਾਸ਼ੀ: 10 ਹੋਰ ਲਾਸ਼ਾਂ ਮਿਲੀਆਂ


ਉੱਤਰਕਾਸ਼ੀ, 7 ਅਕਤੂਬਰ

ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਮੁਤਾਬਕ ਬਰਫ਼ ਦੇ ਤੋਦੇ ਡਿੱਗਣ ਵਾਲੀ ਥਾਂ ਤੋਂ 10 ਹੋਰ ਲਾਸ਼ਾਂ ਮਿਲੀਆਂ ਹਨ। ਦਰੋਪਦੀ ਕਾ ਡੰਡਾ-2 ਚੋਟੀ ਸਰ ਕਰਨ ਮਗਰੋਂ ਆਪਣੇ ਟਿਕਾਣੇ ‘ਤੇ ਪਰਤ ਰਹੇ ਪਰਬਤਾਰੋਹੀ ਬਰਫ਼ੀਲੇ ਤੂਫ਼ਾਨ ‘ਚ ਘਿਰ ਗਏ ਸਨ। ਹੁਣ ਤੱਕ 26 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਰਸਿਲ ‘ਚ ਫ਼ੌਜੀ ਹੈਲੀਪੈਡ ਤੋਂ ਦੋ ਚੀਤਾ ਹੈਲੀਕਾਪਟਰ ਲਾਪਤਾ ਲੋਕਾਂ ਦੀ ਭਾਲ ਲਈ ਰਵਾਨਾ ਹੋਏ। ਤਿੰਨ ਲਾਸ਼ਾਂ ਵੀਰਵਾਰ ਦੇਰ ਸ਼ਾਮ ਅਤੇ ਸੱਤ ਹੋਰ ਅੱਜ ਮਿਲੀਆਂ ਹਨ। ਇੰਸਟੀਚਿਊਟ ਨੇ ਕਿਹਾ ਹੈ ਕਿ 24 ਲਾਸ਼ਾਂ ਸਿਖਿਆਰਥੀ ਪਰਬਤਾਰੋਹੀਆਂ ਅਤੇ ਦੋ ਇੰਸਟ੍ਰਕਰਟਰਾਂ ਦੀਆਂ ਹਨ। ਉਨ੍ਹਾਂ ਮੁਤਾਬਕ ਤਿੰਨ ਸਿਖਿਆਰਥੀ ਅਜੇ ਵੀ ਲਾਪਤਾ ਹਨ। ਮੌਸਮ ਖ਼ਰਾਬ ਹੋਣ ਕਰਕੇ ਚਾਰ ਲਾਸ਼ਾਂ ਨੂੰ ਮਾਟਲੀ ਤੋਂ ਹਰਸਿਲ ਹੈਲੀਪੈਡ ‘ਤੇ ਲਿਆਂਦਾ ਗਿਆ ਜਿਥੋਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਉੱਤਰਕਾਸ਼ੀ ਭੇਜਿਆ ਗਿਆ। ਸਾਰੀਆਂ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। -ਪੀਟੀਆਈSource link