ਦਾਸਨਾ ਦੇਵੀ ਮੰਦਰ ਦੇ ਪੁਜਾਰੀ ਨਰਸਿੰਘਾਨੰਦ ਵੱਲੋਂ ਅਦਾਲਤ ਅੱਗੇ ਆਤਮ ਸਮਰਪਣ, ਜ਼ਮਾਨਤ ਮਿਲੀ


ਮੁਜ਼ੱਫਰਨਗਰ, 10 ਅਕਤੂਬਰ

ਗਾਜ਼ੀਆਬਾਦ ਦੇ ਦਾਸਨਾ ਦੇਵੀ ਮੰਦਰ ਦੇ ਪੁਜਾਰੀ ਯਤੀ ਨਰਸਿੰਘਾਨੰਦ ਸਰਸਵਤੀ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਰਸਵਤੀ ਖ਼ਿਲਾਫ਼ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਅਤੇ ਫਿਰਕੂ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਅੱਜ ਅਦਾਲਤ ਨੇ ਸਰਸਵਤੀ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਵਾਪਸ ਲੈ ਲਿਆ ਤੇ ਉਸ ਨੂੰ 20-20 ਹਜ਼ਾਰ ਰੁਪਏ ਦੀਆਂ ਦੋ ਜ਼ਾਮਨੀਆਂ ‘ਤੇ ਜ਼ਮਾਨਤ ਦੇ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ।-ਏਜੰਸੀSource link