ਵੇਰਕਾ ਨੇ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਵਧਾਈਆਂ, ਨਵੇ ਭਾਅ 16 ਤੋਂ ਲਾਗੂ


ਜੋਗਿੰਦਰ ਸਿੰਘ ਮਾਨ

ਮਾਨਸਾ, 15 ਅਕਤੂਬਰ

ਵੇਰਕਾ ਨੇ ਆਪਣੇ ਖਪਤਕਾਰਾਂ ਨੂੰ ਤਕੜਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਨੂੰ ਪ੍ਰਤੀ ਲਿਟਰ ਦੋ ਰੁਪਏ ਵਧਾਇਆ ਹੈ। ਇਹ ਨਵੇਂ ਭਾਅ ਭਲਕੇ 16 ਅਕਤੂਬਰ ਤੋਂ ਲਾਗੂ ਹੋ ਗਏ ਹਨ। ਵੇਰਕਾ ਦੇ ਮਾਨਸਾ ਸਥਿਤ ਡੀਲਰ ਸ਼ਿਵ ਕੁਮਾਰ ਨੇ ਦੱਸਿਆ ਕਿ ਹੁਣ ਨਵੀਆਂ ਕੀਮਤਾਂ ਪ੍ਰਤੀ ਲਿਟਰ ਗੋਲਡ ਕੈਟਾਗਰੀ 6 ਫੀਸਦ ਦਾ ਨਵਾਂ ਮੁੱਲ 63 ਰੁਪਏ ਭਲਕੇ 16 ਅਕਤੁਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਚਾਰ ਮਹੀਨਿਆਂ ਵਿਚ ਵੇਰਕਾ ਨੇ ਦੂਜੀ ਵਾਰ ਕੀਮਤਾਂ ਨੂੰ ਵਧਾਇਆ ਹੈ। ਵੇਰਕਾ ਦੇ ਬਠਿੰਡਾ ਪਲਾਂਟ ਸਥਿਤ ਉਚ ਅਧਿਕਾਰੀਆਂ ਨੇ ਦੱਸਿਆ ਕਿ ਬਜ਼ਾਰ ਵਿੱਚ ਪਸ਼ੂਆਂ ਦਾ ਹਰਾ ਚਾਰਾ, ਪਸ਼ੂ ਖੁਰਾਕ, ਤੂੜੀ ਦੇ ਭਾਅ ਉੱਚੇ ਚੜ੍ਹਨ ਕਾਰਨ ਕੀਮਤਾਂ ਨੂੰ ਵਧਾਉਣਾ ਪਿਆzwnj; ।ਹੈ



Source link