ਨਾਭਾ: ਪੰਜਾਬ ਪੁਲੀਸ ਸਬ-ਇੰਸਪੈਕਟਰ ਦੀ ਪ੍ਰੀਖਿਆ ਲਈ ਪੁੱਜੇ ਸਿਰਫ਼ 28 ਫ਼ੀਸਦ ਪ੍ਰੀਖਿਆਰਥੀ

ਨਾਭਾ: ਪੰਜਾਬ ਪੁਲੀਸ ਸਬ-ਇੰਸਪੈਕਟਰ ਦੀ ਪ੍ਰੀਖਿਆ ਲਈ ਪੁੱਜੇ ਸਿਰਫ਼ 28 ਫ਼ੀਸਦ ਪ੍ਰੀਖਿਆਰਥੀ


ਜੈਸਮੀਨ ਭਾਰਦਵਾਜ

ਨਾਭਾ, 16 ਅਕਤੂਬਰ

ਅੱਜ ਸੂਬੇ ਵਿੱਚ ਪੰਜਾਬ ਪੁਲੀਸ ਸਬ ਇੰਸਪੈਕਟਰਾਂ ਦੀਆਂ 560 ਆਸਾਮੀਆਂ ਦੀ ਭਾਰਤੀ ਪ੍ਰੀਖਿਆ ਤਹਿਤ ਨਾਭਾ ਵਿਖੇ ਦੋ ਪ੍ਰੀਖਿਆ ਕੇਂਦਰ ਬਣੇ, ਜਿਥੇ ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲਿਆ। ਦੋ ਕੇਂਦਰਾਂ ਵਿੱਚ ਜਿਥੇ 792 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ ਉਥੇ ਕੇਵਲ 221 ਹੀ ਪਹੁੰਚੇ। ਨਕਲ ਰੋਕਣ ਅਤੇ ਹੋਰ ਪ੍ਰਬੰਧਾਂ ਲਈ ਭਾਰੀ ਪੁਲੀਸ ਤਾਇਨਾਤ ਰਹੀ। ਨਾਭਾ ਡੀਐੱਸਪੀ ਦੇਵਿੰਦਰ ਅਤਰੀ ਨੇ ਦੱਸਿਆ ਕਿ ਹੋਰਨਾਂ ਥਾਵਾਂ ‘ਤੇ ਵੀ ਇਹੀ ਰੁਝਾਨ ਦੇਖਣ ਨੂੰ ਮਿਲਿਆ। ਭਾਵੇਂ ਪੁਲੀਸ ਵੱਲੋਂ ਬੱਸ ਅੱਡੇ ਤੇ ਰੇਲਵੇ ਸਟੇਸ਼ਨ ‘ਤੇ ਵੀ ਗੱਡੀਆਂ ਤਿਆਰ ਰੱਖੀਆਂ ਗਈਆਂ ਤਾਂ ਜੋ ਸਫ਼ਰ ਕਰਕੇ ਦੇਰ ਨਾਲ ਪੁੱਜਣ ਵਾਲੇ ਪ੍ਰੀਖਿਆਰਥੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਕੇਂਦਰ ਤੱਕ ਪਹੁੰਚਾਇਆ ਜਾ ਸਕੇ। ਇਹ ਪੇਪਰ ਟਾਟਾ ਕੰਸਲਟੈਂਸੀ ਸਰਵਿਸਜ਼ ਨਾਮਕ ਕੰਪਨੀ ਵੱਲੋ ਕਰਾਇਆ ਗਿਆ। ਇਸ ਘੱਟ ਹਾਜ਼ਰੀ ਦੇ ਠੋਸ ਕਾਰਨ ਤਾਂ ਦੱਸਣਾ ਮੁਸ਼ਕਲ ਹੈ ਪਰ ਇੱਕ ਪੇਪਰ ਤੋਂ ਬਾਅਦ ਬ੍ਰੇਕ ਲਈ ਬਾਹਰ ਆਏ ਕੁਝ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਕੇਂਦਰ ਬਹੁਤ ਦੂਰ ਦੂਰ ਬਣਾਏ ਗਏ। ਨਾਭਾ ਵਿਖੇ ਵੀ ਪਠਾਨਕੋਟ, ਅਬੋਹਰ ਤੋਂ ਵੀ ਕੁਝ ਪ੍ਰੀਖਿਆਰਥੀ ਪਹੁੰਚੇ। ਕੁਝ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਇਹ ਪੇਪਰ ਭਰਨ ਵਾਲੇ ਉਨ੍ਹਾਂ ਦੇ ਕੁਝ ਦੋਸਤ ਵਿਦੇਸ਼ ਜਾ ਚੁੱਕੇ ਹਨ ਤੇ ਕੁਝ ਵਿਦੇਸ਼ ਜਾਣ ਦੀ ਤਿਆਰੀ ‘ਚ ਹਨ।



Source link