ਇੰਟਰਪੋਲ ਆਮ ਸਭਾ: ਮੋਦੀ ਨੇ ਅਤਿਵਾਦ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਤਸਕਰੀ ਨੂੰ ਆਲਮੀ ਖ਼ਤਰਾ ਕਰਾਰ ਦਿੱਤਾ


ਨਵੀਂ ਦਿੱਲੀ, 18 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ਼ਿਕਾਰ ਅਤੇ ਸੰਗਠਿਤ ਅਪਰਾਧ ਨੂੰ ਮਨੁੱਖਤਾ ਲਈ ਆਲਮੀ ਖਤਰਾ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਦੁਨੀਆ ਨੂੰ ਇਕਜੁੱਟ ਹੋਣ ਦਾ ਸਮਾਂ ਆ ਗਿਆ ਹੈ। ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ‘ਚ 90ਵੀਂ ਇੰਟਰਪੋਲ ਆਮ ਸਭਾ ਵਿੱਚ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਅਤਿਵਾਦ ਸਿਰਫ ਭੌਤਿਕ ਤੌਰ ‘ਤੇ ਮੌਜੂਦ ਨਹੀਂ ਹੈ, ਸਗੋਂ ਹੁਣ ਸਾਈਬਰ ਖਤਰਿਆਂ ਅਤੇ ਆਨਲਾਈਨ ਕੱਟੜਵਾਦ ਜ਼ਰੀਏ ਆਪਣਾ ਘੇਰਾ ਵਧਾ ਰਿਹਾ ਹੈ।Source link