ਰੂਸ ’ਚ ਕੈਫੇ ਨੂੰ ਅੱਗ ਲੱਗਣ ਬਾਅਦ ਛੱਤ ਡਿੱਗਣ ਕਾਰਨ 15 ਵਿਅਕਤੀਆਂ ਦੀ ਮੌਤ

ਰੂਸ ’ਚ ਕੈਫੇ ਨੂੰ ਅੱਗ ਲੱਗਣ ਬਾਅਦ ਛੱਤ ਡਿੱਗਣ ਕਾਰਨ 15 ਵਿਅਕਤੀਆਂ ਦੀ ਮੌਤ


ਮਾਸਕੋ, 5 ਨਵੰਬਰ

ਰੂਸ ਦੇ ਸ਼ਹਿਰ ਕੋਸਤ੍ਰੋਮਾ ‘ਚ ਅੱਜ ਕੈਫੇ ਨੂੰ ਅੱਗ ਲੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਕੈਫੇ ‘ਚ ਸਵੇਰੇ ਝਗੜੇ ਦੌਰਾਨ ਕਿਸੇ ਨੇ ਫਲੇਅਰ ਗੰਨ ਦੀ ਵਰਤੋਂ ਕੀਤੀ, ਜਿਸ ਕਾਰਨ ਅੱਗ ਲੱਗ ਗਈ। ਬਚਾਅ ਕਰਮਚਾਰੀਆਂ ਨੇ 250 ਲੋਕਾਂ ਨੂੰ ਬਾਹਰ ਕੱਢਿਆ। ਕੋਸਤ੍ਰੋਮਾ ਉੱਤਰੀ ਮਾਸਕੋ ਤੋਂ 340 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੌਰਾਨ ਕੈਫੇ ਦੀ ਛੱਤ ਡਿੱਗ ਗਈ।Source link