ਗੋਲੀ ਲੱਗਣ ਕਾਰਨ ਜ਼ਖ਼ਮੀ ਇਮਰਾਨ ਖ਼ਾਨ ਦੋ-ਤਿੰਨ ਦਿਨਾਂ ਦੌਰਾਨ ਮੁੜ ਸਿਆਸੀ ਮੈਦਾਨ ’ਚ ਡਟਣਗੇ


ਇਸਲਾਮਾਬਾਦ, 6 ਨਵੰਬਰ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਦੋ-ਤਿੰਨ ਦਿਨਾਂ ਵਿੱਚ ਸਿਆਸੀ ਮੈਦਾਨ ਵਿੱਚ ਮੁੜ ਵਾਪਸੀ ਕਰਨਗੇ। ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ, ਜਿੱਥੇ ਇਮਰਾਨ ਦੀ ਲੱਤ ‘ਤੇ ਲੱਗੀ ਗੋਲੀ ਦਾ ਇਲਾਜ ਕੀਤਾ ਜਾ ਰਿਹਾ ਹੈ, ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਨੇਤਾ ਹਾਮਦ ਅਜ਼ਹਰ ਨੇ ਕਿਹਾ ਕਿ ਪਾਰਟੀ ਇਮਰਾਨ ਖਾਨ ਦੀ ਕਤਲ ਦੀ ਕੋਸ਼ਿਸ਼ ਵਿਰੁੱਧ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖੇਗੀ। ਅਜ਼ਹਰ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ‘ਤੇ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਮੋਅਜ਼ਮ ਗੋਂਡਲ ਦੇ ਪਰਿਵਾਰ ਨੂੰ ਕੁੱਲ 1.5 ਕਰੋੜ ਰੁਪਏ ਦਿੱਤੇ ਜਾਣਗੇ ਤੇ ਪਾਰਟੀ ਮੋਅਜ਼ਮ ਦੇ ਬੱਚਿਆਂ ਦਾ ਸਾਰਾ ਖਰਚਾ ਚੁੱਕੇਗੀ।Source link