ਸਿੰਗਾਪੁਰ ਦੇ ਅਮਰਦੀਪ ਸਿੰਘ ਨੂੰ ‘ਗੁਰੂ ਨਾਨਕ ਇੰਟਰਫੇਥ’ ਪੁਰਸਕਾਰ


ਨਿਊਯਾਰਕ, 7 ਨਵੰਬਰ

ਸਿੰਗਾਪੁਰ ਦੇ ਸਿੱਖ ਖੋਜਾਰਥੀ ਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਦਿ ਗੁਰੁ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਊਯਾਰਕ ਦੀ ਹਾਫਸਟਰਾ ਯੂਨੀਵਰਸਿਟੀ ਇਹ 50 ਹਜ਼ਾਰ ਡਾਲਰ ਦਾ ਪੁਰਸਕਾਰ ਹਰ ਦੋ ਸਾਲ ਮਗਰੋਂ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਅੰਤਰ-ਧਾਰਮਿਕ ਏਕਤਾ ਨੂੰ ਵਧਾਉਣ ਲਈ ਕੀਤੇ ਅਹਿਮ ਕਾਰਜਾਂ ਨੂੰ ਮਾਨਤਾ ਦਿੰਦਾ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਜਨਮੇ ਅਮਰਦੀਪ ਸਿੰਘ ਆਪਣੀ ਪਤਨੀ ਵਿਨਿੰਦਰ ਕੌਰ ਨਾਲ ਸਿੰਗਾਪੁਰ ‘ਚ ਲੌਸਟ ਹੈਰੀਜੇਟ ਪ੍ਰੋਡਕਸ਼ਨਜ਼ ਦੇ ਨਾਂ ਹੇਠ ਵਿਜ਼ੁਅਲ ਮੀਡੀਆ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਉਨ੍ਹਾਂ ਨੂੰ ਰਸਮੀ ਤੌਰ ‘ਤੇ ਇਹ ਪੁਰਸਕਾਰ 14 ਨਵੰਬਰ ਨੂੰ ਦਿੱਤਾ ਜਾਵੇਗਾ। -ਆਈਏਐੱਨਐੱਸSource link