ਕੇਰਲ: ਰਾਜਪਾਲ ਨੂੰ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਫਾਰਗ਼ ਕਰਨ ਲਈ ਆਰਡੀਨੈਂਸ ਮਨਜ਼ੂਰੀ ਲਈ ਰਾਜ ਭਵਨ ਭੇਜਿਆ


ਤਿਰੂਵਨੰਤਪੁਰਮ, 12 ਨਵੰਬਰ

ਕੇਰਲ ਵਿੱਚ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਵਿੱਚ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਰਾਜਪਾਲ ਨੂੰ ਫ਼ਾਰਗ ਕਰਨ ਲਈ ਮੰਤਰੀ ਮੰਡਲ ‘ਚ ਕੀਤੇ ਫ਼ੈਸਲੇ ਬਾਅਦ ਜਾਰੀ ਆਰਡੀਨੈਂਸ ਨੂੰ ਮਨਜ਼ੂਰੀ ਲਈ ਰਾਜ ਭਵਨ ਭੇਜ ਦਿੱਤਾ ਹੈ। ਰਾਜ ਭਵਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਰਾਜਪਾਲ ਨੂੰ ਬਦਲਣ ਅਤੇ ਉਸ ਭੂਮਿਕਾ ਵਿੱਚ ਉੱਘੇ ਅਕਾਦਮਿਕ ਦੀ ਨਿਯੁਕਤੀ ਲਈ ਆਰਡੀਨੈਂਸ ਆਰਿਫ ਮੁਹੰਮਦ ਖਾਨ ਦੀ ਸਹਿਮਤੀ ਲਈ ਪਹੁੰਚ ਗਿਆ ਹੈ। ਹਾਲਾਂਕਿ ਖਾਨ ਦੁਆਰਾ ਆਰਡੀਨੈਂਸ ਨੂੰ ਜਲਦੀ ਜਾਰੀ ਕਰਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਮੁੱਦੇ ‘ਤੇ ਉਨ੍ਹਾਂ ਅਤੇ ਰਾਜ ਸਰਕਾਰ ਵਿਚਕਾਰ ਰੇੜਕਾ ਜਾਰੀ ਹੈ।Source link