ਅਮਰੀਕਾ ’ਚ ਵੀਆਰ ਹੈੱਡਸੈੱਟ ਦਿਵਾਉਣ ਤੋਂ ਇਨਕਾਰ ਕਰਨ ’ਤੇ 10 ਸਾਲ ਦੇ ਬੱਚੇ ਨੇ ਮਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ


ਮਿਲਵਾਕੀ (ਅਮਰੀਕਾ), 1 ਦਸੰਬਰ

ਅਮਰੀਕਾ ਦੇ ਮਿਲਵਾਕੀ ਵਿੱਚ 10 ਸਾਲਾ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਇਸ ਕਰਕੇ ਕਰ ਦਿੱਤੀ ਕਿਉਂਕਿ ਉਸ ਨੇ ਉਸ ਨੂੰ ਵਰਚੂਅਲ ਰਿਐਲਿਟੀ (ਵੀਆਰ) ਹੈੱਡਸੈੱਟ ਖਰੀਦ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੱਚੇ ਨੇ ਪਹਿਲਾਂ ਪੁਲੀਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲੀ ਅਚਾਨਕ ਲੱਗੀ ਸੀ ਪਰ ਬਾਅਦ ਵਿੱਚ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ ‘ਤੇ ਗੋਲੀ ਚਲਾਈ ਸੀ। ਬੱਚੇ ‘ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ।Source link